ਨੌਕਰੀ ਦੇ ਮੁਫ਼ਤ ਇਸ਼ਤਿਹਾਰ। ਮਿਆਦ ਕਦੇ ਨਹੀਂ ਪੁੱਗਦੀ।
ਸਾਡੇ ਨੌਕਰੀਆਂ ਦੇ ਮੁਫ਼ਤ ਇਸ਼ਤਿਹਾਰ ਇੱਕ ਨਿਸ਼ਚਿਤ ਗਿਣਤੀ ਵਿੱਚ ਉਮੀਦਵਾਰਾਂ ਦੇ ਅਪਲਾਈ ਕਰਨ ਤੋਂ ਬਾਅਦ ਹਟਾਏ ਨਹੀਂ ਜਾਂਦੇ, ਅਤੇ ਉਨ੍ਹਾਂ ਦੇ ਲਾਈਵ ਰਹਿਣ ਲਈ ਕੋਈ ਮਨਮਰਜ਼ੀ ਨਾਲ ਤੈਅ ਸਮਾਂ-ਸੀਮਾ ਨਹੀਂ ਹੈ।

ਅਸਾਮੀ ਮੁਫ਼ਤ ਪੋਸਟ ਕਰੋ, ਤਾਂ ਜੋ ਲੋਕ ਇਸ ਨੂੰ ਲੱਭ ਸਕਣ।
ਮੁਫ਼ਤ ਲਿਸਟਿੰਗਾਂ ਜਨਤਕ ਖੋਜ ਵਿੱਚ ਦਿਖਾਈ ਦਿੰਦੀਆਂ ਹਨ, ਇਸ ਲਈ ਤੁਹਾਡੇ ਵੱਲੋਂ ਅਸਾਮੀ ਨੂੰ ਪ੍ਰਮੋਟ ਕਰਨ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਹੀ ਲੋਕ ਇਸ ਨੂੰ ਲੱਭ ਸਕਦੇ ਹਨ।
- Signr ’ਤੇ ਨੌਕਰੀ ਮੁਫ਼ਤ ਪੋਸਟ ਕਰੋ।
- ਨੌਕਰੀ ਲੱਭਣ ਵਾਲੇ ਇਸ ਨੂੰ Signr ਖੋਜ ਵਿੱਚ ਲੱਭ ਸਕਦੇ ਹਨ।
- Signr ’ਤੇ ਪੋਸਟ ਕੀਤੀਆਂ ਗਈਆਂ ਨੌਕਰੀਆਂ, ਨੌਕਰੀਆਂ ਵਾਲੀਆਂ ਹੋਰ ਵੈੱਬਸਾਈਟਾਂ ਤੋਂ ਇਕੱਠੀਆਂ ਕੀਤੀਆਂ ਨੌਕਰੀਆਂ ਨਾਲੋਂ ਉੱਪਰ ਦਿਖਾਈ ਦਿੰਦੀਆਂ ਹਨ।
- ਚੰਗੀਆਂ ਅਸਾਮੀਆਂ ਨੂੰ ਲੋਕਪ੍ਰਿਅ ਹੋਣ ਦੀ ਸਜ਼ਾ ਨਹੀਂ ਮਿਲਦੀ, ਅਤੇ ਇੱਕ ਤੈਅ ਗਿਣਤੀ ਵਿੱਚ ਕਲਿੱਕ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਹਟਾਇਆ ਨਹੀਂ ਜਾਂਦਾ।

ਜਿਨ੍ਹਾਂ ਅਸਾਮੀਆਂ ਨੂੰ ਵੱਧ ਪਹੁੰਚ ਦੀ ਲੋੜ ਹੈ, ਉਨ੍ਹਾਂ ਨੂੰ ਪ੍ਰਮੋਟ ਕਰੋ।
ਜਦੋਂ ਕਿਸੇ ਅਸਾਮੀ ਨੂੰ ਭਰਨਾ ਔਖਾ ਹੋਵੇ, ਤਾਂ ਉਸ ਨੂੰ ਪ੍ਰਮੋਟ ਕਰੋ। ਪ੍ਰਮੋਟ ਕੀਤੀਆਂ ਨੌਕਰੀਆਂ Signr ਖੋਜ ਵਿੱਚ ਬਾਕੀ ਸਾਰੀਆਂ ਨੌਕਰੀਆਂ ਨਾਲੋਂ ਉੱਪਰ ਦਿਖਾਈ ਦਿੰਦੀਆਂ ਹਨ।
ਤੁਹਾਡਾ ਇਸ਼ਤਿਹਾਰ ਖਰਚ ਤੁਹਾਡੇ ਵੱਲੋਂ ਭਰਤੀ ਕੀਤੇ ਵਿਅਕਤੀ ਨੂੰ ਇਨਾਮ ਦਿੰਦਾ ਹੈ।
Signr ’ਤੇ ਨੌਕਰੀ ਦਾ ਇਸ਼ਤਿਹਾਰ ਦੇਣ ਲਈ ਤੁਸੀਂ ਜੋ ਖਰਚ ਕਰਦੇ ਹੋ, ਉਸ ਦਾ ਇੱਕ ਹਿੱਸਾ ਤੁਹਾਡੇ ਵੱਲੋਂ ਭਰਤੀ ਕੀਤੇ ਵਿਅਕਤੀ ਨੂੰ ਮਿਲਦਾ ਹੈ।
- ਜਿਸ ਨੇ ਵੀ ਤੁਹਾਡੇ ਵੱਲੋਂ ਭਰਤੀ ਕੀਤੇ ਵਿਅਕਤੀ ਨੂੰ ਰੈਫ਼ਰ ਕੀਤਾ ਹੋਵੇ, ਉਸ ਨੂੰ ਵੀ ਇੱਕ ਹਿੱਸਾ ਮਿਲਦਾ ਹੈ, ਇਸ ਲਈ ਵੱਧ ਲੋਕ ਤੁਹਾਡੀ ਅਸਾਮੀ ਲਈ ਉਮੀਦਵਾਰ ਲੱਭਦੇ ਹਨ ਅਤੇ ਇਸ ਦੇ ਭਰੇ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਸਭ ਲਈ ਨਾ ਤੁਹਾਨੂੰ ਕੁਝ ਕਰਨਾ ਪੈਂਦਾ ਹੈ, ਨਾ ਹੀ ਤੁਹਾਡਾ ਖਰਚ ਵਧਦਾ ਹੈ।
ਆਪਣੀ ਨੌਕਰੀ ਮੁਤਾਬਕ ਉਮੀਦਵਾਰਾਂ ਦੀ ਜਾਂਚ ਕਰੋ
ਆਪਣੀ ਨੌਕਰੀ ਲਈ ਸਭ ਤੋਂ ਢੁਕਵੇਂ ਉਮੀਦਵਾਰ ਲੱਭੋ।
ਰੈਜ਼ਿਊਮੇ ਤੁਹਾਡੀ ਨੌਕਰੀ ਲਈ ਕਿੰਨਾ ਢੁਕਵਾਂ ਹੈ, ਦੇਖੋ
ਸ਼ਾਰਟਲਿਸਟ ਕਰਨ ਤੋਂ ਪਹਿਲਾਂ, ਉਮੀਦਵਾਰ ਦੇ ਰੈਜ਼ਿਊਮੇ ਦੀ ਆਪਣੀ ਨੌਕਰੀ ਦੇ ਵੇਰਵੇ ਨਾਲ ਮਿਲਾ ਕੇ ਜਾਂਚ ਕਰੋ।
ਦਰਜਾਬੰਦੀ ਅਨੁਸਾਰ ਉਮੀਦਵਾਰ ਦੇਖੋ
ਤੈਅ ਕਰੋ ਕਿ ਹਰ ਹੁਨਰ ਦਾ ਕਿੰਨਾ ਮਹੱਤਵ ਹੋਵੇ, ਫਿਰ ਆਪਣੇ ਉਮੀਦਵਾਰਾਂ ਦੀ ਅਨੁਕੂਲਤਾ ਮੁਤਾਬਕ ਦਰਜਾਬੰਦੀ ਦੇਖੋ।
ਇੱਕੋ ਵਾਰ ਕਈ ਰੈਜ਼ਿਊਮੇ ਦੀ ਜਾਂਚ ਕਰੋ
ਰੈਜ਼ਿਊਮੇ ਦੇ ਪੂਰੇ ਢੇਰ ਨੂੰ ਅਸਾਮੀ ਲਈ ਲੋੜੀਂਦੇ ਹੁਨਰਾਂ ਦੇ ਆਧਾਰ ’ਤੇ ਸਕੋਰ ਦਿਓ, ਉਹ ਵੀ ਇੱਕੋ ਵਾਰ ਵਿੱਚ।
ਉਮੀਦਵਾਰ ਲੱਭੋ
ਉਮੀਦਵਾਰਾਂ ਦੀ ਖੋਜ ਦੀ ਕੋਈ ਸੀਮਾ ਨਹੀਂ। ਜਿਨ੍ਹਾਂ ਲੋਕਾਂ ਨੂੰ ਤੁਸੀਂ ਲੱਭਦੇ ਹੋ, ਉਨ੍ਹਾਂ ਨੂੰ ਸੌਖੀਆਂ ਸੂਚੀਆਂ ਵਿੱਚ ਸੇਵ ਕਰੋ।
ਅਕਸਰ ਪੁੱਛੇ ਜਾਣ ਵਾਲੇ ਸਵਾਲ ਦੇਖੋ
ਅੱਜ ਹੀ ਨੌਕਰੀ ਮੁਫ਼ਤ ਪੋਸਟ ਕਰੋ।
ਅਸਾਮੀ ਮੁਫ਼ਤ ਪੋਸਟ ਕਰੋ ਅਤੇ ਜਦੋਂ ਵੱਧ ਪਹੁੰਚ ਜ਼ਰੂਰੀ ਹੋਵੇ, ਤਾਂ ਇਸ ਨੂੰ ਪ੍ਰਮੋਟ ਕਰੋ।