ਕੋਈ ਫ਼ੀਡ ਨਹੀਂ। ਕੋਈ ਪੋਸਟ ਨਹੀਂ। ਸਿਰਫ਼ ਨੌਕਰੀਆਂ।

LinkedIn, Indeed ਅਤੇ ਨੌਕਰੀਆਂ ਵਾਲੀਆਂ ਹੋਰ ਵੈੱਬਸਾਈਟਾਂ ਤੋਂ ਨੌਕਰੀਆਂ ਲੱਭੋ। ਮੁਫ਼ਤ। ਖਾਤੇ ਦੀ ਲੋੜ ਨਹੀਂ।

Signr ਦੀ ਜਨਤਕ ਖੋਜ, ਜਿਸ ਵਿੱਚ ਨੌਕਰੀਆਂ ਦੇ ਨਤੀਜਿਆਂ ਦੀ ਸੂਚੀ ਦਿਖਾਈ ਦੇ ਰਹੀ ਹੈ।

ਨੌਕਰੀ ਲੱਭਣਾ ਕੋਈ ਦਿਖਾਵਾ ਨਹੀਂ ਹੋਣਾ ਚਾਹੀਦਾ। ਦੇਖੋ, ਅਸੀਂ ਕੀ-ਕੀ ਸ਼ਾਮਲ ਨਹੀਂ ਕੀਤਾ।

ਕੋਈ ਫ਼ੀਡ ਨਹੀਂ

ਸਕ੍ਰੋਲ ਕਰਨ ਲਈ ਕੁਝ ਨਹੀਂ ਹੈ, ਇਸ ਲਈ ਤੁਹਾਡਾ ਸਮਾਂ ਕੰਮ ਲੱਭਣ ’ਤੇ ਲੱਗਦਾ ਹੈ।

ਕੋਈ ਪੋਸਟ ਨਹੀਂ

“ਇਹ ਦੱਸਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ” ਵਾਲੀਆਂ ਪੋਸਟਾਂ ਪਾਉਣ ਦੀ ਕੋਈ ਲੋੜ ਨਹੀਂ।

ਭੁਗਤਾਨ ਦੀ ਕੋਈ ਸ਼ਰਤ ਨਹੀਂ

Signr ’ਤੇ ਕਿਸੇ ਨੂੰ ਵੀ ਭੁਗਤਾਨ ਦੀ ਸ਼ਰਤ ਤੋਂ ਬਿਨਾਂ ਸੁਨੇਹਾ ਭੇਜੋ।

ਈਮੇਲ ਸਾਂਝੀ ਕਰਨ ਦੀ ਲੋੜ ਨਹੀਂ

ਤੁਸੀਂ ਇੱਥੇ ਨੌਕਰੀ ਲੱਭਣ ਆਏ ਹੋ, ਮਾਰਕੀਟਿੰਗ ਦਾ ਨਿਸ਼ਾਨਾ ਬਣਨ ਨਹੀਂ। ਆਪਣਾ ਈਮੇਲ ਪਤਾ ਦਿੱਤੇ ਬਿਨਾਂ ਭਰਤੀ ਕਰਨ ਵਾਲਿਆਂ ਨੂੰ ਆਪਣੇ ਨਾਲ ਸੰਪਰਕ ਕਰਨ ਦਿਓ।

ਨੌਕਰੀਆਂ ਵਾਲੀਆਂ ਵੈੱਬਸਾਈਟਾਂ ਦੇ ਚੱਕਰ ਲਗਾਉਣਾ ਬੰਦ ਕਰੋ। ਤੁਹਾਡੀਆਂ ਸਾਰੀਆਂ ਨੌਕਰੀਆਂ, ਇੱਕੋ ਥਾਂ ’ਤੇ।

ਦਸ ਟੈਬਾਂ, ਦਸ ਸਾਈਨ-ਇਨ, ਵਾਰ-ਵਾਰ ਟਾਈਪ ਕੀਤੇ ਉਹੀ ਵੇਰਵੇ। Signr ਤੋਂ ਇਨ੍ਹਾਂ ਸਾਰੀਆਂ ਵੈੱਬਸਾਈਟਾਂ ’ਤੇ ਖੋਜ ਕਰੋ ਅਤੇ ਲੱਭੀ ਹੋਈ ਹਰ ਨੌਕਰੀ ਇੱਕ ਸੂਚੀ ਵਿੱਚ ਰੱਖੋ।

ਪੂਰੀ ਪਹੁੰਚ। ਜ਼ੀਰੋ ਫ਼ੀਸ।

ਭਰਤੀ ਕਰ ਰਹੇ ਹੋ? ਜਿੰਨੀਆਂ ਚਾਹੋ ਨੌਕਰੀਆਂ, ਜਿੰਨੇ ਸਮੇਂ ਲਈ ਚਾਹੋ ਪੋਸਟ ਕਰੋ, ਕੰਪਨੀ ਪੇਜ ਦੀ ਕੋਈ ਲੋੜ ਨਹੀਂ।

  • ਸਾਡੇ ਨੌਕਰੀਆਂ ਦੇ ਮੁਫ਼ਤ ਇਸ਼ਤਿਹਾਰ ਇੱਕ ਨਿਸ਼ਚਿਤ ਗਿਣਤੀ ਵਿੱਚ ਉਮੀਦਵਾਰਾਂ ਦੇ ਅਪਲਾਈ ਕਰਨ ਤੋਂ ਬਾਅਦ ਹਟਾਏ ਨਹੀਂ ਜਾਂਦੇ, ਅਤੇ ਉਨ੍ਹਾਂ ਦੇ ਲਾਈਵ ਰਹਿਣ ਲਈ ਕੋਈ ਮਨਮਰਜ਼ੀ ਨਾਲ ਤੈਅ ਸਮਾਂ-ਸੀਮਾ ਨਹੀਂ ਹੈ।
  • ਆਪਣੇ ਕੈਰੀਅਰ ਪੇਜ ਤੋਂ ਸਿੱਧੇ ਨੌਕਰੀਆਂ ਇੰਪੋਰਟ ਕਰੋ।
  • ਆਪਣੇ ਚੁਣੇ ਹੋਏ ਹੁਨਰਾਂ ਦੇ ਆਧਾਰ ’ਤੇ ਇੱਕੋ ਵਾਰ 50 ਤੱਕ ਰੈਜ਼ਿਊਮੇ ਦੀ ਜਾਂਚ ਕਰੋ, ਉਹ ਵੀ ਮੁਫ਼ਤ।
  • ਉਮੀਦਵਾਰਾਂ ਦੀ ਖੋਜ ਦੀ ਕੋਈ ਸੀਮਾ ਨਹੀਂ। ਜਿਨ੍ਹਾਂ ਲੋਕਾਂ ਨੂੰ ਤੁਸੀਂ ਲੱਭਦੇ ਹੋ, ਉਨ੍ਹਾਂ ਨੂੰ ਸੌਖੀਆਂ ਸੂਚੀਆਂ ਵਿੱਚ ਸੇਵ ਕਰੋ।
Signr ’ਤੇ ਨੌਕਰੀ ਦੇ ਇਸ਼ਤਿਹਾਰ ਦਾ ਫ਼ਾਰਮ, ਜਿਸ ਵਿੱਚ ਜਨਤਕ ਖੋਜ ਵਿੱਚ ਦਿਖਾਈ ਦੇਣ ਵਾਲੀ ਮੁਫ਼ਤ ਲਿਸਟਿੰਗ ਹੈ।

ਵਿਚਾਰ ਪੋਸਟ ਕਰਕੇ ਤੁਸੀਂ ਨੌਕਰੀ ਹਾਸਲ ਨਹੀਂ ਕਰ ਸਕਦੇ। ਆਪਣੇ ਕੰਮ ਦੇ ਤਜਰਬੇ ਨਾਲ ਕਰ ਸਕਦੇ ਹੋ।

Signr ’ਤੇ ਨਾ ਕੋਈ ਪੋਸਟ ਲਿਖਣੀ ਪੈਂਦੀ ਹੈ, ਨਾ ਹੀ ਟਿੱਪਣੀਆਂ ਵਾਲਾ ਕੋਈ ਹਿੱਸਾ ਹੈ। ਤੁਹਾਡਾ ਰੈਜ਼ਿਊਮੇ ਹੀ ਤੁਹਾਡੀ ਪੇਸ਼ਕਾਰੀ ਹੈ।

  • AI ਨਾਲ ਰੈਜ਼ਿਊਮੇ ਲਿਖਣਾ ਅਤੇ ਉਸ ਨੂੰ ਨੌਕਰੀਆਂ ਮੁਤਾਬਕ ਢਾਲਣਾ, ਮੁਫ਼ਤ। ਖਰੀਦਣ ਲਈ ਕੋਈ ਮਹਿੰਗੇ “ਪ੍ਰੀਮੀਅਮ” ਖਾਤੇ ਨਹੀਂ।
  • ਆਪਣੇ ਰੈਜ਼ਿਊਮੇ ਦੀ ਕਿਸੇ ਵੀ ਨੌਕਰੀ ਦੇ ਇਸ਼ਤਿਹਾਰ ਨਾਲ ਤੁਲਨਾ ਕਰੋ ਅਤੇ ਅਪਲਾਈ ਕਰਨ ਤੋਂ ਪਹਿਲਾਂ ਦੇਖੋ ਕਿ ਉਸ ਵਿੱਚ ਕੀ ਮੌਜੂਦ ਨਹੀਂ ਹੈ।
  • ਤੁਹਾਡਾ ਪ੍ਰੋਫ਼ਾਈਲ ਜਨਤਕ ਖੋਜ ਵਿੱਚ ਤਾਂ ਹੀ ਦਿਖਾਈ ਦਿੰਦਾ ਹੈ, ਜੇ ਤੁਸੀਂ ਉਸ ਨੂੰ ਉੱਥੇ ਸੂਚੀਬੱਧ ਕਰਨ ਦਾ ਫ਼ੈਸਲਾ ਕਰਦੇ ਹੋ।
Signr ’ਤੇ ਤੁਲਨਾ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਮੀਦਵਾਰ ਦੇ ਹੁਨਰ, ਤਜਰਬਾ ਅਤੇ ਸਿੱਖਿਆ ਨੌਕਰੀ ਨਾਲ ਕਿਵੇਂ ਮੇਲ ਖਾਂਦੇ ਹਨ।

ਪੈਸੇ ਕਮਾਉਣ ਦੇ ਚਾਰ ਤਰੀਕੇ।

ਇਨਾਮੀ ਰਕਮ ਤੋਂ ਲੈ ਕੇ ਰੈਫ਼ਰਲ ਤੱਕ, Signr ਨੌਕਰੀਆਂ ਵਾਲੀਆਂ ਰਵਾਇਤੀ ਵੈੱਬਸਾਈਟਾਂ ਨਾਲੋਂ ਪੈਸੇ ਕਮਾਉਣ ਦੇ ਜ਼ਿਆਦਾ ਤਰੀਕੇ ਦਿੰਦਾ ਹੈ।

ਆਪਣੇ ਦੋਸਤਾਂ ਦੇ ਭਰਤੀ ਕਰਨ ਵਾਲੇ ਬਣ ਕੇ ਪੈਸੇ ਕਮਾਓ

ਤੁਹਾਡੇ ਵੱਲੋਂ ਰੈਫ਼ਰ ਕੀਤੇ ਕਿਸੇ ਵਿਅਕਤੀ ਦੇ Signr ’ਤੇ ਇਸ਼ਤਿਹਾਰ ਵਾਲੀ ਨੌਕਰੀ ਹਾਸਲ ਕਰਨ ’ਤੇ, ਤੁਸੀਂ ਉਸ ਨੌਕਰੀ ਦੇ ਇਸ਼ਤਿਹਾਰ ਖਰਚ ਦਾ ਇੱਕ ਹਿੱਸਾ ਕਮਾਉਂਦੇ ਹੋ।

ਇਸ਼ਤਿਹਾਰ ਖਰਚ ਵਿੱਚੋਂ ਹਿੱਸਾ

ਜੇ ਤੁਸੀਂ Signr ’ਤੇ ਇਸ਼ਤਿਹਾਰ ਵਾਲੀ ਨੌਕਰੀ ਹਾਸਲ ਕਰਦੇ ਹੋ, ਤਾਂ ਰੁਜ਼ਗਾਰਦਾਤਾ ਵੱਲੋਂ ਉਸ ਦੇ ਇਸ਼ਤਿਹਾਰ ’ਤੇ ਖਰਚ ਕੀਤੀ ਰਕਮ ਦਾ ਇੱਕ ਹਿੱਸਾ ਤੁਸੀਂ ਕਮਾਉਂਦੇ ਹੋ।

ਘੰਟੇਵਾਰ ਕੰਮ

ਬਿੱਲ ਨੌਕਰੀ ਦੀ ਪੇਸ਼ਕਸ਼ ਦੀ ਉਡੀਕ ਨਹੀਂ ਕਰਦੇ। ਇਸ ਦੌਰਾਨ ਥੋੜ੍ਹੇ ਸਮੇਂ ਦਾ ਘੰਟੇਵਾਰ ਕੰਮ ਕਰ ਲਵੋ।

ਪੇਡ ਟ੍ਰਾਇਲ

ਇੰਟਰਵਿਊ ਦੇ ਤਿੰਨ ਗੇੜ ਵੀ ਤੁਹਾਨੂੰ ਇਹ ਨਹੀਂ ਦਿਖਾਉਣਗੇ ਕਿ ਰੋਜ਼ਾਨਾ ਕੰਮ ਕਿਹੋ ਜਿਹਾ ਹੁੰਦਾ ਹੈ। ਇੱਕ ਛੋਟੇ ਪੇਡ ਟ੍ਰਾਇਲ ਨਾਲ ਤੁਸੀਂ ਅਤੇ ਰੁਜ਼ਗਾਰਦਾਤਾ ਮਿਲ ਕੇ ਇਹ ਪਤਾ ਲਗਾ ਸਕਦੇ ਹੋ, ਅਤੇ ਇਸ ਦੌਰਾਨ ਤੁਸੀਂ ਕਮਾਈ ਵੀ ਕਰਦੇ ਹੋ।

Signr ’ਤੇ ਕਿਸੇ ਨੂੰ ਵੀ ਭੁਗਤਾਨ ਦੀ ਸ਼ਰਤ ਤੋਂ ਬਿਨਾਂ ਸੁਨੇਹਾ ਭੇਜੋ।

ਜੇ ਤੁਸੀਂ ਇੱਕ ਵਾਰ ਵੀ ਆਪਣਾ ਈਮੇਲ ਪਤਾ ਸਾਂਝਾ ਕਰਦੇ ਹੋ, ਤਾਂ ਇਹ ਅਜਿਹੀਆਂ ਸੂਚੀਆਂ ਵਿੱਚ ਪਹੁੰਚ ਸਕਦਾ ਹੈ ਜਿਨ੍ਹਾਂ ਵਿੱਚ ਸ਼ਾਮਲ ਹੋਣ ਦਾ ਤੁਹਾਡਾ ਕਦੇ ਇਰਾਦਾ ਨਹੀਂ ਸੀ। Signr ’ਤੇ ਲੋਕ ਤੁਹਾਡੇ ਈਮੇਲ ਪਤੇ ਦੀ ਲੋੜ ਤੋਂ ਬਿਨਾਂ ਤੁਹਾਨੂੰ ਸੁਨੇਹਾ ਭੇਜ ਸਕਦੇ ਹਨ।

  • ਤੁਹਾਡੇ Signr ਇਨਬਾਕਸ ਵਿੱਚ ਨਾਮ ਦਿਖਾਈ ਦਿੰਦੇ ਹਨ, ਈਮੇਲ ਪਤੇ ਨਹੀਂ।
  • ਤੁਹਾਡੀਆਂ Signr ਚੈਟਾਂ ਇੱਕੋ ਇਨਬਾਕਸ ਵਿੱਚ ਰਹਿੰਦੀਆਂ ਹਨ, ਵੈੱਬ ਐਪ ਵਿੱਚ ਵੀ ਅਤੇ ਬ੍ਰਾਊਜ਼ਰ ਐਕਸਟੈਂਸ਼ਨ ਵਿੱਚ ਵੀ।
  • Signr ’ਤੇ ਕਿਸੇ ਨੂੰ ਵੀ ਸੁਨੇਹਾ ਭੇਜੋ, ਕ੍ਰੈਡਿਟ ਖਰੀਦਣ ਦੀ ਕੋਈ ਲੋੜ ਨਹੀਂ।

ਕੋਈ ਫ਼ੀਸ ਨਹੀਂ। ਕੋਈ ਦਿਖਾਵਾ ਨਹੀਂ।

LinkedIn, Indeed ਅਤੇ ਨੌਕਰੀਆਂ ਵਾਲੀਆਂ ਹੋਰ ਵੈੱਬਸਾਈਟਾਂ ਤੋਂ ਜਿੰਨੀ ਵਾਰ ਚਾਹੋ ਨੌਕਰੀਆਂ ਲੱਭੋ। ਮੁਫ਼ਤ। ਖਾਤੇ ਦੀ ਲੋੜ ਨਹੀਂ।